ਹਿੰਦੂ ਆਗੂ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਪੰਜਾਬ ਦੇ ਕਈ ਹੋਰ ਆਗੂਆਂ ਨੂੰ ਲਗਾਤਾਰ ਹੁਣ ਕਾਲ ਜਾਂ ਵ੍ਹਟਸਐਪ ਮੈਸਜ ਜ਼ਰੀਏ ਧਮਕੀਆਂ ਮਿਲ ਰਹੀਆਂ ਹਨ ਕਿ ਸੂਰੀ ਨੂੰ ਮਾਰ ਦਿੱਤਾ, ਹੁਣ ਤੁਹਾਡੀ ਵਾਰੀ ਹੈ। ਪਾਕਿਸਤਾਨ ’ਚ ਬੈਠੇ ਖ਼ਾਲਿਸਤਾਨੀ ਚਾਵਲਾ ਨੇ ਤਾਂ ਸਾਫ਼ ਹੀ ਲੁਧਿਆਣਾ ਦੇ 2 ਆਗੂਆਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ।